BREAKING NEWS
latest

728x90

 


468x60

7-15 ਸਾਲ ਦੇ 6 ਕਰੋੜ ਬੱਚਿਆਂ ਨੂੰ UIDAI ਰਾਹੀਂ ਹੋਵੇਗਾ ਕਰੀਬ 750 ਕਰੋੜ ਦਾ ਹੋਵੇਗਾ ਲਾਭ

 7-15 ਸਾਲ ਦੇ 6 ਕਰੋੜ ਬੱਚਿਆਂ ਨੂੰ UIDAI  ਰਾਹੀਂ ਹੋਵੇਗਾ ਕਰੀਬ 750 ਕਰੋੜ ਦਾ ਹੋਵੇਗਾ ਲਾਭ

  ਦਿੱਲੀ (ਹਰਸ਼ਦੀਪ ਸਿੰਘ ਮਹਿਦੂਦਾਂ, ਮਨਪ੍ਰੀਤ ਰਣਦਿਓ) UIDAI ਨੇ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅਪਡੇਟਸ ਪ੍ਰਕ੍ਰਿਆ ਲਈ ਚਾਰਜ ਮੁਆਫ਼ ਕਰ ਦਿੱਤੇ ਹਨ ਜਿਸ ਨਾਲ ਦੇਸ਼ ਦੇ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। ਐੱਮਬੀਯੂ (MBU) ਚਾਰਜਾਂ ਦੀ ਛੋਟ 1 ਅਕਤੂਬਰ 2025 ਨੂੰ ਲਾਗੂ ਹੋਈ ਅਤੇ ਇੱਕ ਸਾਲ ਤੱਕ ਲਾਗੂ ਰਹੇਗੀ। ਆਧਾਰ ਵਿੱਚ ਮੁਫ਼ਤ ਬਾਇਓਮੈਟ੍ਰਿਕ ਅਪਡੇਟਸ ਦੀ ਸੁਵਿਧਾ ਤੋਂ ਬੱਚਿਆਂ ਦੀ ਸਿੱਖਿਆ, ਸਕਾਲਰਸ਼ਿਪ ਅਤੇ ਡੀਬੀਟੀ ਸਕੀਮਾਂ ਤੱਕ ਪਹੁੰਚ ਨੂੰ ਆਸਾਨ ਹੋਵੇਗੀ। ਲੋਕ-ਪੱਖੀ ਇੱਕ ਵੱਡਾ ਕਦਮ ਚੁੱਕਦੇ ਹੋਏ, ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ (MBU-1) ਲਈ ਸਾਰੇ ਖਰਚੇ ਮੁਆਫ਼ ਕਰ ਦਿੱਤੇ ਹਨ, ਇੱਕ ਅਜਿਹਾ ਕਦਮ ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ।

  ਉਕਤ ਉਮਰ ਸਮੂਹ ਲਈ ਐੱਮਬੀਯੂ (MBU) ਖਰਚਿਆਂ ਦੀ ਛੋਟ ਪਹਿਲਾਂ ਹੀ 1 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਅਤੇ ਇੱਕ ਸਾਲ ਦੀ ਮਿਆਦ ਲਈ ਲਾਗੂ ਰਹੇਗੀ। ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਫੋਟੋ, ਨਾਮ, ਜਨਮ ਮਿਤੀ, ਲੰਿਗ, ਪਤਾ ਅਤੇ ਜਨਮ ਸਰਟੀਫਿਕੇਟ ਪ੍ਰਦਾਨ ਕਰਕੇ ਆਧਾਰ ਲਈ ਨਾਮ ਦਰਜ ਕਰਵਾਉਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਆਧਾਰ ਨਾਮਾਂਕਣ ਲਈ ਬੱਚੇ ਦੇ ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ ਕਿਉਂਕਿ ਇਹ ਉਸ ਉਮਰ ਤੱਕ ਪਰਿਪੱਕ ਨਹੀਂ ਹੁੰਦੇ। 

  ਮੌਜੂਦਾ ਨਿਯਮਾਂ ਦੇ ਅਨੁਸਾਰ, ਇਸ ਲਈ, ਜਦੋਂ ਬੱਚਾ ਪੰਜ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਸਦੇ ਆਧਾਰ ਵਿੱਚ ਉਂਗਲੀਆਂ ਦੇ ਨਿਸ਼ਾਨ, ਆਇਰਿਸ ਅਤੇ ਫੋਟੋ ਨੂੰ ਅਪਡੇਟ ਕਰਨਾ ਲਾਜ਼ਮੀ ਹੁੰਦਾ ਹੈ। ਇਸਨੂੰ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ, ਇੱਕ ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਇੱਕ ਵਾਰ ਫਿਰ ਬਾਇਓਮੈਟ੍ਰਿਕਸ ਅੱਪਡੇਟ ਕਰਨ ਦੀ ਲੋੜ ਹੁੰਦੀ ਹੈ, ਜਿਸਨੂੰ ਦੂਜਾ ਐੱਮਬੀਯੂ ਕਿਹਾ ਜਾਂਦਾ ਹੈ।

  ਇਸ ਤਰ੍ਹਾਂ, ਪਹਿਲੇ ਅਤੇ ਦੂਜੇ ਐੱਮਬੀਯੂ (MBU), ਜੇਕਰ ਕ੍ਰਮਵਾਰ 5-7 ਅਤੇ 15-17 ਸਾਲ ਦੀ ਉਮਰ ਦੇ ਵਿਚਕਾਰ ਕੀਤੇ ਜਾਂਦੇ ਹਨ, ਤਾਂ ਇਹ ਮੁਫ਼ਤ ਹਨ। ਇਸ ਤੋਂ ਬਾਅਦ, ਪ੍ਰਤੀ ਐੱਮਬੀਯੂ ਦੇ ਲਈ 125/- ਰੁਪਏ ਦੀ ਨਿਰਧਾਰਤ ਫੀਸ ਲਈ ਜਾਂਦੀ ਹੈ। ਇਸ ਫੈਸਲੇ ਨਾਲ, ਐੱਮਬੀਯੂ ਹੁਣ 5-17 ਸਾਲ ਦੀ ਉਮਰ ਸਮੂਹ ਦੇ ਸਾਰੇ ਬੱਚਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਫ਼ਤ ਹੈ।

ਅੱਪਡੇਟ ਕੀਤੇ ਬਾਇਓਮੈਟ੍ਰਿਕ ਵਾਲਾ ਆਧਾਰ ਜੀਵਨ ਵਿੱਚ ਕਈ ਪ੍ਰਕ੍ਰਿਆਵਾਂ ਨੂੰ ਸੁਖਾਲਾ ਬਣਾਉਂਦਾ ਹੈ ਅਤੇ ਸਕੂਲ ਦਾਖਲੇ, ਦਾਖਲਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ, ਸਕਾਲਰਸ਼ਿਪ ਦੇ ਲਾਭ ਪ੍ਰਾਪਤ ਕਰਨ, ਡੀਬੀਟੀ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਸਕੀਮਾਂ, ਆਦਿ ਵਰਗੀਆਂ ਸੇਵਾਵਾਂ ਜਿੱਥੇ ਵੀ ਲਾਗੂ ਹੋਵੇ ਦਾ ਲਾਭ ਪ੍ਰਾਪਤ ਕਰਨ ਵਿੱਚ ਆਧਾਰ ਦੀ ਵਰਤੋਂ ਨੂੰ ਆਸਾਨ ਅਤੇ ਯਕੀਨੀ ਬਣਾਉਂਦਾ ਹੈ। ਮਾਪਿਆਂ/ ਸਰਪ੍ਰਸਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ/ ਵਾਰਡਾਂ ਦੇ ਬਾਇਓਮੈਟ੍ਰਿਕਸ ਨੂੰ ਪਹਿਲ ਦੇ ਅਧਾਰ 'ਤੇ ਆਧਾਰ ਵਿੱਚ ਅੱਪਡੇਟ ਕਰਨ।

« PREV
NEXT »

Facebook Comments APPID